
ਪੜਾਅ 1: ਵੋਟ ਪਾਉਣ ਲਈ ਆਪਣੀ ਯੋਗਤਾ ਦੀ ਪੁਸ਼ਟੀ ਕਰੋ>
- ਕੈਨੇਡਾ ਦੇ ਨਾਗਰਿਕ;
- ਘੱਟੋ-ਘੱਟ 18 ਸਾਲ ਦੀ ਉਮਰ (ਵੋਟ ਪਾਉਣ ਦੇ ਆਖਰੀ ਦਿਨ ਤੱਕ);
- ਮਾਰਖਮ ਦੇ ਵਾਰਡ 7 ਵਿੱਚ ਨਿਵਾਸੀ, ਜ਼ਮੀਨ ਦੇ ਮਾਲਕ ਜਾਂ ਕਿਰਾਏਦਾਰ (ਜਾਂ ਅਜਿਹੇ ਕਿਸੇ ਵਿਅਕਤੀ ਦੇ ਪਤੀ/ਪਤਨੀ); ਅਤੇ,
- ਵੋਟ ਪਾਉਣ ਲਈ ਰਜਿਸਟਰ ਕੀਤਾ ਹੋਵੇ
ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਰੁਝੇਵਿਆਂ ਭਰੀ ਹੋ ਸਕਦੀ ਹੈ। ਸਾਡੀ ਵੋਟਰ ਜਾਂਚ-ਸੂਚੀ ਇਹ ਯਕੀਨੀ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ ਕਿ ਤੁਸੀਂ 2025 ਮਾਰਖਮ ਵਾਰਡ 7 ਉਪ-ਚੋਣ ਵਿੱਚ ਵੋਟ ਪਾਉਣ ਲਈ ਤਿਆਰ ਹੋ।
ਆਪਣੀ ਗੱਲ ਰੱਖੋ। ਆਓ ਮਿਲ ਕੇ ਮਾਰਖਮ ਦਾ ਭਵਿੱਖ ਬਣਾਈਏ!
ਮਿਊਂਸਪਲ ਵੋਟਰਾਂ ਦੀ ਸੂਚੀ ਵਿੱਚ ਆਪਣੀ ਜਾਣਕਾਰੀ ਦੀ ਜਾਂਚ ਕਰੋ, ਇਸ ਨੂੰ ਅੱਪਡੇਟ ਕਰੋ ਜਾਂ ਕੁਝ ਸ਼ਾਮਲ ਕਰੋ (ਭਾਵੇਂ ਤੁਸੀਂ ਕਿਸੇ ਹਾਲੀਆ ਚੋਣਾਂ ਵਿੱਚ ਵੋਟ ਪਾਈ ਸੀ)
ਜੇਕਰ ਤੁਹਾਨੂੰ 19 ਸਤੰਬਰ ਤੱਕ ਆਪਣਾ ਵੋਟਰ ਜਾਣਕਾਰੀ ਪੱਤਰ ਨਹੀਂ ਮਿਲਦਾ ਹੈ, ਤਾਂ ਦੁਬਾਰਾ ਜਾਂਚ ਕਰੋ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰ ਕੀਤਾ ਹੈ
ਵੋਟ ਪਾਉਣ ਦਾ ਉਹ ਵਿਕਲਪ ਚੁਣੋ ਜੋ ਤੁਹਾਡੇ ਲਈ ਸਭ ਤੋਂ ਸਹੀ ਹੈ:
ਉਮੀਦਵਾਰਾਂ ਅਤੇ ਸਥਾਨਕ ਮੁੱਦਿਆਂ ਬਾਰੇ ਜਾਣੋ
ਆਪਣੀ ਗੱਲ ਰੱਖੋ। ਤੁਸੀਂ ਲੋਕਤੰਤਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੋ
ਵੋਟ ਪਾਉਣਾ ਸਾਡਾ ਨਾਗਰਿਕ ਫਰਜ਼ ਹੈ
ਜੇ ਤੁਸੀਂ ਫੁੱਟਰ 'ਤੇ ਸਕਰੋਲ ਕਰਦੇ ਹੋ ਅਤੇ ਕਿਸੇ ਭਾਸ਼ਾ ਦੀ ਚੋਣ ਕਰਦੇ ਹੋ ਤਾਂ Google Translate ਵੀ ਇਸ ਵੈੱਬਸਾਈਟ 'ਤੇ ਉਪਲਬਧ ਹੈ।
Elections Markham
Markham Civic Centre
101 Town Centre Boulevard
Markham, Ontario, L3R 9W3
905.477.7000 x8683 (VOTE)
vote@markham.ca